ਜਿਹੜੇ ਲੋਕ ਇਹ ਨਹੀਂ ਸਮਝ ਪਾ ਰਹੇ ਹਨ ਕਿ ਉਹ ਸ਼ਾਂਤੀ ਦੇ ਲਈ ਕਿਵੇਂ ਪ੍ਰਾਰਥਨਾ ਕਰਨ , ਉਹ ਲੋਕ ਇਥੇ ਦਿੱਤੇ ਗਏ ਤਰੀਕੇ ਨੂੰ ਦੇਖਕੇ ਕਰ ਸਕਦੇ ਹਨ | ਤੁਸੀਂ ਆਪਣੇ ਆਸਥਾ ਦੇ ਅਨੁਸਾਰ ਖੁਦ ਨੂੰ ਇਸ ‘ਚ ਢਾਲ ਲਓ | ਸਭਤੋਂ ਵਧੀਆ ਤਰੀਕਾ ਹੈ ਇੱਕ ਥਾਂ ‘ਤੇ ਬੈਠੋ, ਬਿਨਾ ਹਿੱਲੇ, ਹੌਲੀ ਹੌਲੀ, ਡੂੰਘਾ ਸਾਹ ਲਓ, ‘ਤੇ ਅੱਖਾਂ ਬੰਦ ਕਰਕੇ 100% ਧਿਆਨ ਲਗਾਉ |

ਸਿਖਰ ‘ਤੋਂ ਆਉਂਦੀ ਇੱਕ ਸੁਨਹਿਰੀ ਕਿਰਨ ‘ਤੇ ਧਿਆਨ ਦੇਵੋ ਜਿਹੜੀ ਹੌਲੀ ਨਾਲ ਤੁਹਾਡੇ ਸ਼ਰੀਰ ‘ਚ ਆ ਰਹੀ ਹੀ

ਤੁਹਾਨੂੰ ਪ੍ਰਕਾਸ਼ ‘ਤੇ ਉਤਸ਼ਾਹ ਨਾਲ ਭਰ ਰਹੀ ਹੈ

ਤੁਹਾਡੇ ਦਿਲ ‘ਚ ਪ੍ਰੇਮ ਪੈਦਾ ਹੋਣ ਦੇਵੋ

ਜਦੋਂ ਤੱਕ ਤੁਸੀਂ ਇਸ ਜੋਸ਼ ਨੂੰ ਮਹਿਸੂਸ ਨਾ ਕਰੋਂ,

ਬਿਜਲੀ ਦੇ ਵਾਂਗ ਚਮਕਣ ਲੱਗੋ,

ਇੱਕ ਤਾਰੇ ਦੇ ਵਾਂਗ ਚਮਕਣ ਲੱਗੋ |

ਆਪਣੇ ਅੰਦਰ ਦੀ ਊਰਜਾ ਨੂੰ ਮਹਿਸੂਸ ਕਰੋ,

ਰੌਸ਼ਨੀ ਦੇ ਵੱਧਦੇ ਹੋਏ ਚੱਕਰ ‘ਚ |

ਆਪਣੇ ਅੰਦਰ ਦੀ ਤਪਸ਼ ਨੂੰ ਪੂਰੇ ਕਮਰੇ ਵਿੱਚ ਫੈਲਣ ਦਿਓ,

ਆਪਣੇ ਘਰ ‘ਚ,

ਆਪਣੇ ਗੁਵਾਂਢ ‘ਚ,

‘ਤੇ ਪੂਰੇ ਸ਼ਹਿਰ ‘ਚ |

ਇਸ ਪ੍ਰੇਮ ਨੂੰ ਸਿਏਟਲ ‘ਚ ਰਹਿਣ ਵਾਲੇ ਲੋਕਾਂ ਦੇ ਅੰਤਰਆਤਮਾ ਨੂੰ ਛੋਹਣ ਦਿਓ

ਹਰ ਮਨੁੱਖ ਦੇ ਦਿਲ ‘ਚ ਸ਼ਾਂਤੀ ‘ਤੇ ਧੀਰਜ ਪੈਦਾ ਹੋਣ ਦੋ

ਹਰ ਕੋਈ ਕੰਮ ਬੁੱਧੀ, ਨਿਮਰਤਾ ਅਤੇ ਹਮਦਰਦੀ ਨਾਲ ਕਰੋ

ਕਿਸੇ ਮਨੁੱਖ ਨੂੰ ਕੋਈ ਨੁਕਸਾਨ ਨਾ ਪਹੁੰਚਾਉ

ਸਾਰਿਆਂ ਨਾਲ ਇਹੋ ਜਿਹੇ ਰਵੱਈਆ ਅਪਣਾਉ ਜਿਵੇਂ ਤੁਸੀਂ ਦੂਜਿਆਂ ਤੋਂ ਪਾਉਣਾ ਚਾਹੁੰਦੇ ਹੋਂ