ਹੋਲਿਸਟਿਕ ਹੈਲਥ ਰਿਸਰਚ (HOLISTIC HEALTH RESEARCH) ਦੇ ਬਾਰੇ ‘ਚ

ਹੋਲਿਸਟਿਕ ਹੈਲਥ ਰਿਸਰਚ (HOLISTIC HEALTH RESEARCH) ਮਈ 2016 ‘ਚ ਗੈਰ ਮੁਨਾਫਾ ਸੰਸਥਾ ਬਣੀ | ਮਾਰਚ 2017 ‘ਚ ਅਸੀਂ ਇੱਕ ਟੈਕਸ ਡਿਡੱਕਟੇਬਲ ਸੰਸਥਾ (TAX-DEDUCTIBLE CHARITY) ਬਣੇ | ਅਸੀਂ ਐਥੇ ਇਹੋ ਜਿਹੀ ਰਿਸਰਚ ਕਰਨਾ ਚਾਹੁੰਦੇ ਹਾਂ ਜੋ ਕੋਈ ਹੋਰ ਨਹੀਂ ਕਰ ਰਿਹਾ ਹੈ – ਲੋਕਾਂ ਨੂੰ ਪ੍ਰਾਕ੍ਰਿਤਿਕ ਤਰੀਕੇ ਨਾਲ ਤੰਦਰੁਸਤ ‘ਤੇ ਖੁਸ਼ਹਾਲ ਬਣਾਉਣਾ ‘ਅਤੇ ਇਸ ਧਰਤੀ ਨੂੰ ਇੱਕ ਸ਼ਾਂਤੀਪੂਰਨ ਸਥਾਨ ਬਣਾਉਣਾ | ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਕਾਢ ਲੋਕਾਂ ਦੀ ਸੋਚ ‘ਤੇ ਓਹਨਾਂ ਦੇ ਰਵੱਈਏ ‘ਚ ਬਦਲਾਵ ਲਿਆਵੇਗੀ | ਅਸੀਂ ਸਭਿਆਚਾਰ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ | ਅਸੀਂ ਸ਼ਰੀਰ ਨੂੰ ਵਿਸ਼ਹਰਨ ਬਣਾਉਣ ਦੇ ਅਧਿਐਨ ਨੂੰ ਪਹਿਲ ਦਿੰਦੇ ਹਾਂ | ਨਾਲ ਹੀ ਪ੍ਰਾਰਥਨਾ ‘ਤੇ ਮੈਡੀਟੇਸ਼ਨ ਦੇ ਫਾਇਦੇ ਦੀ ਜਾਂਚ ਕਰਨਾ ਚਾਹੁੰਦੇ ਹਾਂ | ਅਸੀਂ ਆਪਣੇ ਸ਼ਰੀਰ ਦੇ ਤਪਸ਼ ‘ਤੇ ਉਰਜਾ ਦੀ ਸਮਰੱਥਾ ਨੂੰ ਜਾਣਨਾ ਚਾਹੁੰਦੇ ਹਾਂ | ਸਾਡੀਆਂ ਕੁੱਝ ਜਾਂਚਾਂ, ਜਿਵੇਂ ਕਿ ਸਿਏਟਲ ਸ਼ਾਂਤੀ ਯੋਜਨਾ(Seattle Peace Project), ਪੂਰੀ ਤਰ੍ਹਾਂ ਨਾਲ ਸਵੈਸੇਵਕਾਂ ਦੀ ਸਹਾਇਤਾ ਨਾਲ ਚੱਲ ਰਹੀ ਹੈ | ਪਰ ਖੂਨ ਵਿਸ਼ਹਰਨ ਜਾਂਚ (BLOOD DETOX EXPERIMENT) ਦੇ ਲਈ ਬਹੁਤ ਮਹਿੰਗੀਆਂ ਜਾਂਚਾਂ ਕਰਵਾਉਣੀਆਂ ਹੁੰਦੀਆਂ ਹਨ ਤਾਂਕਿ ਅਸੀਂ ਆਪਣੇ ਹੋਲਿਸਟਿਕ ਇੰਟਰਵੈਂਸ਼ਨਸ ਹੱਲ ਜਾਂਚ ਸਕੀਏ | ਇਹ ਸਾਡੇ ਲਈ ਬਹੁਤ ਜਰੂਰੀ ਹੈ ਕਿ ਅਸੀਂ ਸ਼ਰੀਰ ‘ਚੋਂ ਕੈਂਸਰ ਵਾਲੇ ਰਸਾਇਣ ਨੂੰ ਕੱਢਣ ਦਾ ਸਭਤੋਂ ਵਧੀਆ ਤਰੀਕਾ ਲੱਭੀਏ | ਪਰ ਹੁਣੇ ਇਸਤੇ ਥੋੜ੍ਹਾ ਹੀ ਰਿਸਰਚ ਕੀਤਾ ਗਿਆ ਹੈ | ਦਾਨ ਦਾ ਸਾਰਾ ਪੈਸਾ ਸਿੱਧਾ ਜਾਂਚਾਂ ਦੀ ਫੀਸ ਜਮਾਂ ਕਰਨ ‘ਚ ਜਾਵੇਗਾ | ‘ਤੇ ਇਨ੍ਹਾਂ ਜਾਂਚਾਂ ਦੇ ਹੱਲ ਅਸੀਂ ਆਪਣੀ ਵੈਬਸਾਈਟ ‘ਤੇ ਪਾਵਾਂਗੇ |

ਟ੍ਰੋਯ ਰਿਕੀਟਰ ਹੋਲਿਸਟਿਕ ਹੈਲਥ ਰਿਸਰਚ (HOLISTIC HEALTH RESEARCH) ਦੇ ਫਾਊਂਡਰ ‘ਤੇ ਡਾਇਰੈਕਟਰ ਹਨ | ਮਈ 1968 ‘ਚ ਇਹਨਾਂ ਦਾ ਜਨਮ ਹੋਇਆ ਸੀ, ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ | ‘ਤੇ ਸੀਨੇਟਰ ਰੋਬਰਟ ਕੈਨੇਡੀ ਦੇ ਮਰਨ ਦੇ ਵਿੱਚ | ਇਹਨਾਂ ਦੇ ਅੰਦਰ 60s ਦੀ ਹਿੰਮਤ ‘ਤੇ ਇੱਕ ਵਧੀਆ ਦੁਨੀਆਂ ਬਣਾਉਣ ਦੀ ਸੱਚੀ ਕਾਮਨਾ ਹੈ | ਇਹਨਾਂ ਨੇ ਆਪਣੀ ਬੈਚਲਰ ਡਿਗ੍ਰੀ ਸੈਕ੍ਰਾਮੇਂਟੋ ਸਟੇਟ ਯੂਨੀਵਰਸਿਟੀ ਤੋਂ ਲਿਆ ਹੈ | ਇਹਦੇ ਬਾਅਦ ਉਹ ਤਾਈਵਾਨ ‘ਚ ਪੰਜ ਸਾਲ ਤੱਕ ਚੀਨੀ ਭਾਸ਼ਾ, ਸਭਿਆਚਾਰ, ‘ਤੇ ਧਰਮ ਦੇ ਬਾਰੇ ‘ਚ ਪੜ੍ਹੇ | ਟ੍ਰਾਯ 1996 ‘ਚ ਚੀਨ ਦੇ ਕਨਮਿੰਗ ਸ਼ਹਿਰ ‘ਚ ਚੀਨੀ ਦਵਾਈਆਂ ਦੇ ਬਾਰੇ ‘ਚ ਪੜ੍ਹਣ ਦੇ ਲਈ ਗਏ ਸੀ | ਫਿਰ ਉਹਨਾਂ ਨੇ ਅਮਰੀਕਾ ਵਾਪਸ ਆਕੇ ਚੀਨੀ ਦਵਾਈਆਂ ਦੀ ਪੜ੍ਹਾਈ ਕੀਤੀ ‘ਤੇ ਸੈਨ ਫ੍ਰਾਂਸਿਸਕੋ ਦੇ ਅਮਰੀਕਨ ਕਾਲਜ ਆਫ਼ ਟਰੈਡਿਸ਼ਨਲ ਮੈਡੀਸਿਨ ‘ਤੋਂ ਆਪਣੀ ਮਾਸਟਰ ਡਿਗ੍ਰੀ ਲਈ | ਪਹਿਲਾਂ ਓਹਨਾਂ ਨੇ ਸੇਨ ਜੋਸ ‘ਚ ਅਕ੍ਯੁਪੰਕਚਰਿਸਟ ਦੀ ਨੌਕਰੀ ਕੀਤੀ | ਉਸਦੇ ਬਾਅਦ ਓਹ ਸੇਨ ਜੋਸ ਸਟੇਟ ਯੂਨੀਵਰਸਿਟੀ ‘ਚ ਇੱਕ ਗੁਰੂ ਬਣ ਗਏ | ਓਹਨਾਂ ਨੇ ਪੰਜ ਸਾਲ ਤੱਕ ਫ੍ਰੇਮੋਂਟ,ਕੈਲੀਫ਼ੋਰਨਿਆ, ‘ਚ ਇਤਿਹਾਸ ਪੜ੍ਹਾਇਆ | 2008 ‘ਚ ਓਹ ਸਿਏਟਲ ਵਿਚ ਵਸ ਗਏ | 2010 ‘ਚ ਓਹਨਾਂ ਨੇ ਪੜ੍ਹਾਈ ‘ਚ ਸਿਟੀ ਯੂਨੀਵਰਸਿਟੀ ਤੋਂ ਦੋਬਾਰਾ ਮਾਸਟਰ ਡਿਗ੍ਰੀ ਲਈ | ‘ਤੇ ਹੁਣ 14 ਸਾਲਾਂ ਤੋਂ ਪੜ੍ਹਾ ਰਹੇ ਹਨ | ਇਤਿਹਾਸ ਪੜ੍ਹਾਉਣ ਦੇ ਇਲਾਵਾ ਓਹ ਹਮੇਸ਼ਾਂ ਤੋਂ ਖੁਦ ਇਤਿਹਾਸ ਬਣਾਉਣਾ ਚਾਹੁੰਦੇ ਆਏ ਹਨ | ਇਸ ਲਈ ਓਹ ਇਸ ਪ੍ਰੋਜੇਕਟ ‘ਤੇ ਕੰਮ ਕਰ ਰਹੇ ਹਨ |